PAPER ID: JPI/Vol. 1 (I) /January to March /25-31/6
AUTHOR: Dr. Parveen Kumar
TITLE : ਅਜੋਕੀ ਨਾਰੀ ਕਵਿਤਾ ਵਿੱਚ ਪੇਸ਼ ਸੰਵਾਦ ਦਾ ਵਿਚਾਰਧਾਰਾਈ ਅਧਿਐਨ (Samkaleen mahila kavita mai prastut sawad vaicharik adhayayn)
ABSTRACT:ਸਾਹਿਤ ਮਨੁੱਖੀ ਜੀਵਨ ਤੇ ਸਮਾਜ ਦੇ ਗਹਿਰੇ ਤੇ ਗੁੰਝਲਦਾਰ ਸੰਬੰਧਾਂ ਦੀ ਪੜਚੋਲ ਤੇ ਵਿਆਖਿਆ ਕਰਦਾ ਹੈ। ਅਜੋਕੇ ਸਮੇਂ ਵਿੱਚ ਵਾਪਰ ਰਹੇ ਵਰਤਾਰਿਆਂ ਨੂੰ ਪੰਜਾਬੀ ਕਵਿੱਤਰੀਆਂ ਨੇ ਹੂੑਬੑਹੂ ਆਪਣੇ ਕਾਵਿ ਰਾਹੀਂ ਸਮਾਜ ਨੂੰ ਚੇਤਨਤਾ ਪ੍ਰਦਾਨ ਕਰਦੀਆਂ ਹਨ। ਕਵਿੱਤਰੀਆਂ ਰਾਜ ਅਤੇ ਮੁਲਕ ਦੀਆਂ ਸਰਹੱਦਾਂ ਉਲੰਘ ਕੇ ਵਿਸ਼ਵ ਭਾਈਚਾਰੇ ਦੀ ਵੇਦਨਾ ਨੂੰ, ਮਨੁੱਖ ਤੇ ਹੋ ਰਹੇ ਸ਼ੋਸ਼ਣ ਨੂੰ, ਸਾਮਰਾਜੀ ਸ਼ਕਤੀਆਂ ਨੂੰ, ਧਰਮ ਦੇ ਨਾਂ ਤੇ ਕੀਤੇ ਜਾ ਰਹੇ ਜ਼ਬਰੑਜ਼ੁਲਮ ਨੂੰ ਆਪਣੇ ਕਾਵਿ ਦਾ ਵਿਸ਼ਾ ਬਣਾਇਆ ਹੈ। ਪੂੰਜੀਵਾਦੀ ਢਾਂਚੇ ਵਿੱਚ ਬਹੁਤ ਡੂੰਘੀਆਂ ਚੁਨੌਤੀਆਂ ਵੀ ਨਾਰੀ ਦੇ ਸਫ਼ਰ ੋਚ ਕੰਡੇ ਬਣ ਕੇ ਬਿਖਰੀਆਂ ਪਈਆਂ ਹਨ। ਸਮੁੱਚੇ ਨਾਰੀ ਕਾਵਿ ਨੇ ਸਮਾਜਿਕ, ਰਾਜਸੀ, ਧਾਰਮਿਕ ਅਤੇ ਆਰਥਿਕ ਸਰੋਕਾਰਾਂ ਨੂੰ ਆਪਣੇ ਕਾਵਿ ਰਾਹੀਂ ਆਮ ਜਨ ਨੂੰ ਸੁਚੇਤ ਅਤੇ ਚੇਤੰਨ ਰੱਖਣਾ ਨਾਰੀ ਕਾਵਿ ਦਾ ਮਨੋਰਥ ਜਾਪਦਾ ਹੈ।
KEYWORDS:ਚੇਤਨਾ, ਸਮਾਜਿਕ, ਸਭਿਆਚਾਰਕ ਤਣਾਉ, ਭੂਗੋਲਿਕ, ਅਨੁਸ਼ਾਸਨ, ਅਹਿਸਾਸ, ਰਿਸ਼ਤਿਆਂ ਦਾ ਸਮੀਕਰਣ, ਰਾਜਨੀਤਕ, ਪੰਜਾਬੀ ਕਵਿਤਾ, ਨਾਰੀ ਕਾਵਿ, ਜਾਗਰੁਕ।