PAPER ID: JPI/Vol. 1 (I) /January to March /19-24/5
AUTHOR: ਮਨਪ੍ਰੀਤ ਕੌਰ (Marpreet Kaur)
TITLE : ਦਰਸ਼ਨ ਬੁੱਟਰ ‘ ਅੱਕਾਂ ਦੀ ਕਵਿਤਾ ’ ਵਿਚਲਾ ਹਾਸ਼ੀਆਗਤ ਚਿੰਤਨ (Darshan butur ki akkan dee kavita mai simant vichar)
ABSTRACT:ਸਾਹਿਤ ਸਮਾਜ ਦੀ ਪ੍ਰਤਿਬਿੰਬਨਾ ਹੁੰਦਾ ਹੈ, ਅਤੇ ਕਵੀ ਆਪਣੀ ਸੰਵੇਦਨਾ ਨੂੰ ਕਲਾਤਮਕ ਢੰਗ ਨਾਲ ਪ੍ਰਗਟ ਕਰਦਾ ਹੈ। ਹਾਸ਼ੀਆਗਤ ਲੋਕਾਂ ਦੀ ਆਵਾਜ਼ ਨੂੰ ਸਾਹਿਤ ਰਾਹੀਂ ਉਭਾਰਨ ਦੀ ਪ੍ਰਕਿਰਿਆ ਨਵੀਂ ਨਹੀਂ, ਪਰ ਸਮਕਾਲੀ ਕਵਿਤਾ ਵਿੱਚ ਇਹ ਵਿਸ਼ਾ ਵਧੇਰੇ ਮਹੱਤਵਪੂਰਨ ਹੋ ਗਿਆ ਹੈ। ਦਰਸ਼ਨ ਬੁੱਟਰ ਦੀ ਕਵਿਤਾ ‘ਅੱਕਾਂ ਦੀ ਕਵਿਤਾ’ ਅਤੇ ਹੋਰ ਕਾਵਿ ਰਚਨਾਵਾਂ, ਦਲਿਤ, ਨਿਮਨ ਕਿਸਾਨੀ ਅਤੇ ਆਧੁਨਿਕ ਸਮਾਜ ਵਿੱਚ ਉਤਪੰਨ ਸਮਾਜਕ, ਆਰਥਿਕ ਅਤੇ ਰਾਜਨੀਤਿਕ ਵਿਸ਼ਮਤਾ ਦੀ ਪਛਾਣ ਕਰਦੀਆਂ ਹਨ। ਇਹ ਕਵਿਤਾਵਾਂ ਸਮਾਜਿਕ ਤਬਕੇ ਵਿੱਚ ਹੋ ਰਹੇ ਬਦਲਾਅ, ਪੱਛੜੇ ਵਰਗਾਂ ਦੀ ਹਾਲਤ ਅਤੇ ਆਧੁਨਿਕਤਾ ਦੇ ਪ੍ਰਭਾਵ ਨੂੰ ਸੰਵੇਦਨਸ਼ੀਲ ਢੰਗ ਨਾਲ ਦਰਸਾਉਂਦੀਆਂ ਹਨ।
KEYWORDS:ਸਾਹਿਤ, ਹਾਸ਼ੀਆਗਤ, ਦਲਿਤ ਚੇਤਨਾ, ਸਮਕਾਲੀ ਕਵਿਤਾ, ਦਰਸ਼ਨ ਬੁੱਟਰ, ਆਧੁਨਿਕਤਾ, ਨਿਮਨ ਕਿਸਾਨੀ, ਸਮਾਜਕ ਵਿਸ਼ਮਤਾ, ਪੱਛੜੇ ਤਬਕੇ, ਪਦਾਰਥਕ ਸਭਿਆਚਾਰ