PAPER ID: JPI/Vol. 1 (I) /January to March /9-14/3
AUTHOR: ਗੁਰਦੱਤ ਸਿੰਘ (Gurdutt Singh)
TITLE : ਗੁਰੂ ਨਾਨਕ ਕਾਵਿ ਦਾ ਸਬਾਲਟਰਨ ਅਧਿਐਨ (Guru Nanak ki kavita ka nimstriye adhyayn)
ABSTRACT: ਸਬਾਲਟਰਨ ਅਧਿਐਨ ਇੱਕ ਅਹਿਮ ਵਿਧਾ ਹੈ, ਜੋ ਹਾਸ਼ੀਏ ‘ਤੇ ਧੱਕੀਆਂ ਹੋਈਆਂ ਧਿਰਾਂ ਦੀ ਆਵਾਜ਼ ਬਣਦੀ ਹੈ। ਗੁਰੂ ਨਾਨਕ ਸਾਹਿਬ ਨੇ ਸਮਾਜਿਕ, ਆਰਥਿਕ ਤੇ ਧਾਰਮਿਕ ਪੱਖੋਂ ਦੱਬੀਆਂ ਧਿਰਾਂ ਦੇ ਹੱਕ ਵਿੱਚ ਆਪਣੀ ਬਾਣੀ ਰਾਹੀਂ ਵਿਆਪਕ ਉਪ੍ਰਾਲਾ ਕੀਤਾ। ਉਨ੍ਹਾਂ ਨੇ ਰਵਾਇਤੀ ਪਾਖੰਡਵਾਦ, ਜਾਤ-ਪਾਤ ਦੀ ਵਿਵਸਥਾ ਅਤੇ ਉੱਚ-ਨੀਚ ਦੇ ਭੇਦਭਾਵ ਨੂੰ ਖੰਡਨ ਕਰਕੇ ਮਾਨਵਤਾ ਦੀ ਬਰਾਬਰੀ ਲਈ ਸੰਕੇਤ ਦਿੱਤਾ। ਗੁਰੂ ਨਾਨਕ ਦੀ ਬਾਣੀ ਵਿਅਕਤੀਗਤ ਮੁਕਤੀ ਦੇ ਨਾਲ-ਨਾਲ ਸਮਾਜਿਕ ਨਿਆਂ ਅਤੇ ਹੱਕਾਂ ਦੀ ਸੰਭਾਲ ਵੱਲ ਧਿਆਨ ਕੇਂਦਰਤ ਕਰਦੀ ਹੈ। ਉਹ ਸਮਾਜਿਕ ਵਿਧਮਾਨ ਅਤੇ ਸ਼ੋਸ਼ਣ ਤੋਂ ਪੀੜਤ ਲੋਕਾਂ ਦੀ ਹਮਾਇਤ ਕਰਦੇ ਹੋਏ, ਉਨ੍ਹਾਂ ਨੂੰ ਆਤਮ-ਗੌਰਵ ਅਤੇ ਸਵੈ-ਚੇਤਨਾ ਵੱਲ ਪ੍ਰੇਰਿਤ ਕਰਦੇ ਹਨ। ਇਸ ਲੇਖ ਵਿੱਚ, ਗੁਰੂ ਨਾਨਕ ਦੀ ਬਾਣੀ ਦੀ ਸਬਾਲਟਰਨ ਸੰਦਰਭ ਵਿੱਚ ਵਿਸ਼ਲੇਸ਼ਣਾਤਮਕ ਪੜਚੋਲ ਕੀਤੀ ਗਈ ਹੈ, ਜਿਸ ਰਾਹੀਂ ਸਮਕਾਲੀ ਪ੍ਰਸੰਗ ਵਿੱਚ ਗੁਰੂ ਨਾਨਕ ਦੀ ਕ੍ਰਾਂਤੀਕਾਰੀ ਸੋਚ ਦੀ ਪ੍ਰਭਾਵਸ਼ੀਲਤਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।
KEYWORDS: ਸਬਾਲਟਰਨ, ਗੁਰੂ ਨਾਨਕ ਬਾਣੀ, ਹਾਸ਼ੀਏਗਤ ਲੋਕ, ਸਮਾਜਿਕ ਨਿਆਂ, ਜਾਤ-ਪਾਤ, ਨਾਰੀ ਸ਼ਕਤੀਕਰਨ, ਧਾਰਮਿਕ ਪਾਖੰਡ, ਦਲਿਤ ਅਧਿਐਨ, ਸਿੱਖੀ, ਸਮਾਜਿਕ ਬਰਾਬਰੀ।