PAPER ID: JPI/Vol. 1 (II) /April to September /9-18/2
AUTHOR: ਗੁਰਦੱਤ ਸਿੰਘ (Gurdutt Singh)
TITLE : ‘ਸੁਲਗਦੇ ਸਫ਼ਰ ਤੇ’ ਕਾਵਿ ਸੰਗ੍ਰਹਿ ਦੀ ਸਬਾਲਟਰਨ ਪੜ੍ਹਤ (कविता संग्रह ‘ऑन अ बर्निंग जर्नी’ का सबाल्टर्न वाचन)
ABSTRACT:ਗੁਰਜੰਟ ਰਾਜੇਆਣਾ ਦੀ ਕਾਵਿ ਪੁਸਤਕ ‘ਸੁਲਗਦੇ ਸਫਰ ਤੇ’ ਵਿੱਚ ਖੁੱਲੇ ਖਿਆਲਾਂ ਰਾਹੀਂ ਸਪਸ਼ਟ ਬਿਆਨਬਾਜੀ ਹੈ। ਆਪੇ ‘ਤੇ ਹੰਢਾਏ ਅਤੇ ਚੌਗਿਰਦੇ ਵਿੱਚ ਫੈਲੀ ਅਰਾਜਕਤਾ ਨੂੰ ਬਿਆਨ ਕਰਨ ਵਿੱਚ ਉਹ ਸਫ਼ਲ ਹੂੰਦਾ ਨਜ਼ਰੀ ਪੈਂਦਾ ਹੈ। ਉਹ ਦਵੰਦਾਤਮਕ ਭੌਤਿਕਵਾਦੀ ਫਲਸਫ਼ੇ ਰਾਹੀਂ ਸਮਾਜ ਵਿਗਿਆਨ ਅਤੇ ਮਾਨਵ ਵਿਗਿਆਨ ਵਿੱਚ ਪੈਦਾ ਹੋਈ ਥਿੜਕਣ ਤੇ ਕੁੜੱਤਣ ਨੂੰ ਨਿਯਮਾਂ ਤੋਂ ਪਾਰ ਜਾ ਕੇ ਉਨ੍ਹਾਂ ਦਾ ਸੂਤਰੀਕਰਨ ਕਰਦਾ ਹੈ ਅਤੇ ਉਹ ਆਪਣੀ ਕਵਿਤਾ ਵਿੱਚ ਲੁਟੀਂਦੀ ਜਾਂਦੀ ਧਿਰ ਦੀ ਹਮਾਇਤ ਵੀ ਕਰਦਾ ਹੈ ਅਤੇ ਮਨੁੱਖ ਦੇ ਸਾਂਝੇ ਅਤੇ ਬੁਨਿਆਦੀ ਮਸਲਿਆਂ ਨੂੰ ਬਿਆਨਣ ਦਾ ਪੱਖ ਪੂਰਦਾ ਹੈ। ਮਨੁੱਖਵਾਦੀ ਫਲਸਫ਼ੇ ਅਤੇ ਦੱਬੀ ਧਿਰ ਦੀ ਹੂਕ, ਮਜ਼ਦੂਰ ਵਰਗ ਦੀ ਜੱਦੋ- ਜਹਿਦ, ਔਰਤ ਦੇ ਬਹੁਪੱਖੀ ਸ਼ੋਸ਼ਣ ਨੂੰ ਉਸਦੀ ਕਵਿਤਾ ਵਿੱਚ ਵੇਖਦਿਆਂ ‘ਸੁਲਗਦੇ ਸਫਰ ‘ਤੇ’ ਪੁਸਤਕ ਦੀ ਸਬਾਲਟਰਨ ਸਮੀਖਿਆ ਕਰਨਾ ਸਾਡਾ ਕੇਂਦਰੀ ਧੁਰਾ ਹੈ।
KEYWORDS: ਸਬਾਲਟਰਨ, ਦਵੰਦਾਤਮਕ ਭੌਤਿਕਵਾਦੀ ਫਲਸਫਾ, ਸਮਾਜ ਵਿਗਿਆਨ, ਮਾਨਵ ਵਿਗਿਆਨ, ਸਭਿਆਚਾਰ, ਗਲੋਬਲਾਈਜੇਸ਼ਨ, ਸੋਸ਼ਲ ਮੀਡੀਆ, ਮਲਟੀ ਮੀਡੀਆ, ਉਦਯੋਗੀਕਰਨ, ਸ਼ਹਿਰੀਕਰਨ
