Paper 3 ‘ਜਾਲ਼’ ਨਾਵਲ ਵਿੱਚ ਪਾਤਰਾਂ ਦੇ ਬਿਰਤਾਂਤ ਦੀ ਨਿਰਮਾਣਕਾਰੀ

PAPER ID: JPI/Vol. 1 (II) /April to September /19-27/3

AUTHOR: ਨੀਰੂ ਗੁਪਤਾ  (Neeru Gupta)

TITLE : ਜਾਲ਼’ ਨਾਵਲ ਵਿੱਚ ਪਾਤਰਾਂ ਦੇ ਬਿਰਤਾਂਤ ਦੀ ਨਿਰਮਾਣਕਾਰੀ (उपन्यास ‘जाल’ में पात्रों की कथा की रचनात्मकता)

ABSTRACT:ਇਸ ਖੋਜ-ਪੱਤਰ ਵਿੱਚ ਬਲਬੀਰ ਕੌਰ ਸੰਘੇੜਾ ਦੇ ਨਾਵਲ ‘ਜਾਲ’ ਵਿੱਚ ਪਾਤਰਾਂ ਦੀ ਉਸਾਰੀ ਅਤੇ ਉਹਨਾਂ ਦੀ ਮਨੋਵਿਗਿਆਨਕ ਤੇ ਸਮਾਜਿਕ ਪਰਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਵਿਸ਼ੇਸ਼ ਤੌਰ ‘ਤੇ ਨਾਇਕਾ ਪ੍ਰੀਤੀ ਅਤੇ ਉਸਦੇ ਪਤੀ ਗੁਰਿੰਦਰ ਦੇ ਰਿਸ਼ਤੇ ਰਾਹੀਂ ਪਰਵਾਸੀ ਸਮਾਜ ਵਿੱਚ ਔਰਤ ਦੀ ਮਾਨਸਿਕਤਾ, ਘਰੇਲੂ ਹਿੰਸਾ, ਆਰਥਿਕ ਸੰਘਰਸ਼ ਅਤੇ ਦੋਹਰੇ ਰੋਲ ਦੀ ਪੇਸ਼ਕਾਰੀ ਕੀਤੀ ਗਈ ਹੈ। ਨਾਵਲ ਦੀ ਕਥਾ ਕੈਨੇਡਾ ਵਿੱਚ ਵੱਸਦੇ ਪੰਜਾਬੀ ਪਰਵਾਸੀਆਂ ਦੀ ਹਕੀਕਤ, ਸੰਘਰਸ਼ ਅਤੇ ਅਸਮਾਨਤਾ ਭਰੀ ਜ਼ਿੰਦਗੀ ਨੂੰ ਚਿਤਰਿਤ ਕਰਦੀ ਹੈ। ਇਹ ਵਿਸ਼ਲੇਸ਼ਣ ਦੱਸਦਾ ਹੈ ਕਿ ਪਾਤਰ ਸਿਰਫ ਕਥਾ ਚਲਾਉਣ ਦੇ ਸਰੋਤ ਨਹੀਂ ਹੁੰਦੇ, ਬਲਕਿ ਉਹ ਆਧੁਨਿਕ ਨਾਵਲ ਦੇ ਸੰਦੇਸ਼ ਅਤੇ ਸੰਘਰਸ਼ ਨੂੰ ਵਿਉਂਤਬੱਧ ਰੂਪ ਦਿੰਦੇ ਹਨ। ਨਾਵਲ ਵਿੱਚ ਨਾਰੀ ਪਾਤਰ ਦੀ ਮਨੋ-ਯਥਾਰਥਕ ਪੇਸ਼ਕਾਰੀ, ਉਸਦੇ ਸਹਿਣਸ਼ੀਲਤਾ ਅਤੇ ਅੰਦਰੂਨੀ ਸਾਕਤਿਕਤਾ ਨੂੰ ਦਰਸਾਇਆ ਗਿਆ ਹੈ, ਜੋ ਕਿ ਕੈਨੇਡੀਅਨ ਪੱਛਮੀ ਸਮਾਜ ਅਤੇ ਭਾਰਤੀ ਸੰਸਕਾਰਾਂ ਦੇ ਟਕਰਾਅ ਵਿਚ ਉਭਰ ਕੇ ਸਾਹਮਣੇ ਆਉਂਦੀ ਹੈ।

KEYWORDS:ਬਲਬੀਰ ਕੌਰ ਸੰਘੇੜਾ, ਨਾਵਲ ‘ਜਾਲ’, ਪਾਤਰ ਉਸਾਰੀ, ਪ੍ਰਵਾਸੀ ਨਾਵਲ, ਨਾਰੀ ਚਰਿਤਰ, ਘਰੇਲੂ ਹਿੰਸਾ, ਮਨੋਵਿਗਿਆਨਕ ਪਾਸਾ,

Download the Fulltext

 Download the Certificate of Author

Leave a Reply

Quick Navigation