Paper 4 ਨਾਰੀ ਵੇਦਨਾ ਅਤੇ ਸੰਵੇਦਨਾ ਦਾ ਪ੍ਰਗਟਾਅ:  ਕਹਾਣੀ ਚੰਦਰੀ

APER ID: JPI/Vol. 1 (II) /April to September /28-34 /4

AUTHOR: ਹਰਵਿੰਦਰ ਕੌਰ ਅਤੇ ਡਾ. ਲਤਾ ਖੇੜਾ (  Harvinder Kaur and Dr. Lata Khera)

TITLE :ਨਾਰੀ ਵੇਦਨਾ ਅਤੇ ਸੰਵੇਦਨਾ ਦਾ ਪ੍ਰਗਟਾਅ:  ਕਹਾਣੀ ਚੰਦਰੀ (स्त्री पीड़ा और संवेदनशीलता की अभिव्यक्ति: चंद्री की कहानी)

ABSTRACT:ਪੰਜਾਬੀ ਕਹਾਣੀ ਸਾਹਿਤ ਵਿੱਚ ਨਾਰੀ ਅਨੁਭਵ, ਉਸਦੀ ਸੰਵੇਦਨਾ ਤੇ ਅਸੀਮਿਤ ਵੇਦਨਾ ਦਾ ਪ੍ਰਗਟਾਅ ਇਕ ਕੇਂਦਰੀ ਥੀਮ ਵਜੋਂ ਸਾਹਮਣੇ ਆਇਆ ਹੈ। ਚੰਦਰੀ ਕਹਾਣੀ ਇਸ ਪ੍ਰਵਿਰਤੀ ਦਾ ਪ੍ਰਤੀਕਾਤਮਕ ਦਸਤਾਵੇਜ਼ ਹੈ, ਜਿਸ ਵਿੱਚ ਨਾਰੀ ਜੀਵਨ ਦੀ ਪੀੜ, ਅਧੂਰੇ ਸੁਪਨੇ, ਸਮਾਜਕ ਬੰਧਨ ਅਤੇ ਮਨੋਵਿਗਿਆਨਕ ਸੰਘਰਸ਼ ਨੂੰ ਗੰਭੀਰਤਾ ਨਾਲ ਦਰਸਾਇਆ ਗਿਆ ਹੈ। ਇਸ ਕਹਾਣੀ ਵਿੱਚ ਚੰਦਰੀ ਦਾ ਪਾਤਰ ਕੇਵਲ ਇੱਕ ਵਿਅਕਤੀ ਨਹੀਂ, ਸਗੋਂ ਸਮੂਹ ਨਾਰੀ ਅਸਤਿਤਵ ਦਾ ਪ੍ਰਤੀਕ ਰੂਪ ਬਿੰਬ ਹੈ, ਜੋ ਆਪਣੇ ਅੰਦਰ ਦਬੇ ਸੁਫ਼ਨੇ, ਪਿਆਰ ਦੀ ਤ੍ਰਿਸ਼ਨਾ, ਅਪਮਾਨ ਅਤੇ ਅਸਮਾਨਤਾ ਦੀ ਚੁੱਪ ਸੰਜੋਈ ਰੱਖਦੀ ਹੈ। ਇਸ ਖੋਜ ਪੇਪਰ ਵਿੱਚ ਚੰਦਰੀ ਕਹਾਣੀ ਰਾਹੀਂ ਨਾਰੀ ਦੇ ਅੰਦਰੂਨੀ ਜਗਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਨਾਰੀ-ਵੇਦਨਾ ਸਿਰਫ਼ ਦੁੱਖ-ਕਥਾ ਨਹੀਂ, ਬਲਕਿ ਸੰਵੇਦਨਾ ਦਾ ਸਿਖ਼ਰ ਤੇ ਮਨੁੱਖੀ ਅਸਤਿਤਵ ਦੀ ਗੰਭੀਰਤਾ ਦਾ ਰੂਪ ਵੀ ਹੈ। ਅਧਿਐਨ ਦਰਸਾਉਂਦਾ ਹੈ ਕਿ ਕਹਾਣੀਕਾਰ ਨੇ ਨਾਰੀ ਮਨ ਦੇ ਸੁਖ-ਦੁਖ ਨੂੰ ਸਿਰਫ਼ ਸਮਾਜਕ ਹਕੀਕਤਾਂ ਤੱਕ ਸੀਮਿਤ ਨਹੀਂ ਕੀਤਾ, ਸਗੋਂ ਉਸਦੇ ਅੰਤਰੀਵ ਜੁਝਾਰੂ ਪੱਖ ਨੂੰ ਵੀ ਉਜਾਗਰ ਕੀਤਾ ਹੈ। ਇਸ ਪ੍ਰਸੰਗ ਵਿੱਚ ਚੰਦਰੀ ਸਿਰਫ਼ ਇੱਕ ਕਥਾ ਨਾ ਹੋ ਕੇ ਨਾਰੀ ਜੀਵਨ ਦੇ ਸੱਚ ਦਾ ਸਾਹਿਤਕ ਦਸਤਾਵੇਜ਼ ਬਣ ਜਾਂਦੀ ਹੈ।

ਸਾਡੇ ਖੋਜ ਕਾਰਜ ਦਾ ਕੇਂਦਰੀਕਰਨ ਕਹਾਣੀਕਾਰ ਸੁਖਜੀਤ ਦੁਆਰਾ ਸਿਰਜਿਤ ਕਹਾਣੀ ‘ਚੰਦਰੀ’ ਦੀ ਪਾਤਰ ਚੰਦਰੀ ਦੇ  ਦੁਆਲੇ ਘੁੰਮਦਾ ਹੈ। ਸੁਖਜੀਤ ਨੇ ਪਾਤਰ ਚੰਦਰੀ ਦਾ ਅਜਿਹਾ ਕਿਰਦਾਰ ਘੜਿਆ ਹੈ ਜਿਹੜਾ ਵਿਅਕਤੀ ਵਿਸ਼ੇਸ਼ ਸਚਿਆਰਾ ਹੁੰਦਾ ਹੋਇਆ ਵੀ ਰੁੜ੍ਹੀਵਾਦੀ ਪ੍ਰਬੰਧ ਅਤੇ ਸਮਾਜਿਕ ਉਣਤਾਈਆਂ ਦਾ ਸ਼ਿਕਾਰ ਹੋ ਜਾਂਦਾ ਹੈ। ਝੂਠ ਮਾਰਨ ਦੀ ਆਦਤ ਉਸਦੇ ਸੁਚੇਰੇਪਣ ਨੂੰ ਮੱਠਾ ਕਰ ਦਿੰਦੀ ਹੈ। ਜਿਸ ਕਾਰਨ ਉਹ ਗੈਰਤਾ ਦੇ ਦੋਸ਼ ਹੇਠ ਆ ਜਾਂਦੀ ਹੈ। ਇਸ ਤਰ੍ਹਾਂ ਅਸੀਂ ਪਾਤਰ ਚੰਦਰੀ ਦੇ ਵਿਵਹਾਰ ਵਿਚਲੇ ਦੋਹਰੇਪਨ ਨੂੰ ਤਲਾਸ਼ਨ ਦਾ ਯਤਨ ਕੀਤਾ ਹੈ। ਹਥਲੇ ਖੋਜ ਪੱਤਰ ਵਿੱਚ ਪਾਤਰ ਚੰਦਰੀ ਦੇ ਵਿਵਹਾਰ ਨਾਲ ਸੰਬੰਧਿਤ ਚਾਰ ਨੁਕਤਿਆਂ ਉੱਤੇ ਗੱਲ ਕੀਤੀ ਗਈ ਹੈ ਪਹਿਲਾ ਚੰਦਰੀ ਦਾ ਯਤੀਮ ਹੋਣਾ ਦੂਜਾ ਚੰਚਲ ਅਤੇ ਨਟਖਟ ਕਿਰਦਾਰ ਦੀ ਪੇਸ਼ਕਾਰੀ ਤੀਜਾ ਝੂਠ ਮਾਰਣ ਉਪਰੰਤ ਸਪਸ਼ਟਤਾ ਦੀ ਬਿਆਨਬਾਜੀ ਚੌਥਾ ਇਕ ਸੱਚੀ ਤੇ ਕੋਮਲ ਹਿਰਦੇ ਵਾਲੀ ਅਤੇ ਸੰਵੇਦਨਸ਼ੀਲ ਔਰਤ ਦੀ ਪੇਸ਼ਕਾਰੀ। ਸਾਡੇ ਖੋਜ ਪਤੱਰ ਦਾ ਕੇਂਦਰ ਪਾਤਰ ਚੰਦਰੀ ਦੇ ਝੂਠ ਅਤੇ ਫਰੇਬੀ ਵਿਵਹਾਰ ਵਿਚਕਾਰ ਲੁਕੇ ਦੋਹਰੇ ਕਿਰਦਾਰ ਨੂੰ ਪਛਾਨਣ ਦਾ ਮਹਿਜ ਇਕ ਯਤਨ ਹੈ। 

KEYWORDS:ਨਾਰੀ ਅਨੁਭਵ, ਨਾਰੀ ਸੰਵੇਦਨਾ, ਚੰਦਰੀ ਕਹਾਣੀ, ਸੁਖਜੀਤ, ਮਨੋਵਿਗਿਆਨਕ ਸੰਘਰਸ਼, ਦੋਹਰਾ ਵਿਅਕਤਿਤਵ, ਰੁੜ੍ਹੀਵਾਦੀ ਸਮਾਜ, ਝੂਠ ਤੇ ਸਚਾਈ, ਸਮਾਜਿਕ ਹਿਪੋਕਰੇਸੀ, ਨੈਤਿਕਤਾ ਅਤੇ ਸਦਾਚਾਰ, ਨਾਰੀ ਅਸਮਿਤਾ, ਖਲਨਾਇਕ ਤੇ ਨਾਇਕਾ ਰੂਪ, ਨਾਰੀ ਮਨ ਦੀ ਪੇਚੀਦਗੀ

Download the Fulltext

 Download the Certificate of Author

 Download the Certificate of Co-Author

Leave a Reply

Quick Navigation