ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ ਵਿੱਚ ਔਰਤ ਦੀ ਮਾਨਸਿਕ ਪੀੜਾ ਅਤੇ ਤ੍ਰਾਸਦੀ ਦਾ  ਅਧਿਐਨ

PAPER ID: JPI/(Vol. 2 issue III ) /July to Sept. 2026 /11-14/2

AUTHOR: ਅਰਚਨਾ ਰਾਣੀ (Archana Rani)

TITLE :ਅੰਮ੍ਰਿਤਾ ਪ੍ਰੀਤਮ ਦੇ ਨਾਵਲ ਪਿੰਜਰ ਵਿੱਚ ਔਰਤ ਦੀ ਮਾਨਸਿਕ ਪੀੜਾ ਅਤੇ ਤ੍ਰਾਸਦੀ ਦਾ  ਅਧਿਐਨ

ABSTRACT:-ਅੰਮ੍ਰਿਤਾ ਪ੍ਰੀਤਮ ਦਾ ਨਾਵਲ ਪਿੰਜਰ ਭਾਰਤ -ਪਾਕਿਸਤਾਨ ਵੰਡ ਦੇ ਪਿਛੋਕੜ ਵਿੱਚ ਮਨੁੱਖੀ ਸੰਵੇਦਨਾ, ਦਰਦ, ਪੀੜਾ ਅਤੇ ਤਰਾਸਦੀ ਦਾ ਗਹਿਰਾ ਦਸਤਾਵੇਜ ਹੈ। ਇਸ ਨਾਵਲ ਵਿੱਚ ਮੁੱਖ ਤੌਰ ਤੇ ਔਰਤ ਦੀ ਮਾਨਸਿਕ ਸਥਿਤੀ ਅਤੇ ਵੰਡ ਨਾਲ ਜੁੜੀ ਉਸ ਦੀ ਤਰਾਸਦੀ ਨੂੰ ਪ੍ਰਗਟ ਕੀਤਾ ਗਿਆ ਹੈ। ਪਿੰਜਰ ਨਾਵਲ ਵਿਚਲੀ ਕਹਾਣੀ ਸਿਰਫ ਪਾਤਰ (ਪੁਰੋ) ਦੀ ਕਹਾਣੀ ਨਹੀਂ, ਸਗੋਂ ਵੰਡ ਸਮੇਂ ਪੀੜਤ ਲੱਖਾਂ ਔਰਤਾਂ ਦੀ ਕਹਾਣੀ ਹੈ। ਇਸ ਸੋਧ ਪੱਤਰ ਵਿੱਚ ਔਰਤ ਦੀ ਮਾਨਸਿਕ ਪੀੜਾ ਅਤੇ ਤਰਾਸਦੀ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਅਤੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅੰਮ੍ਰਿਤਾ ਪ੍ਰੀਤਮ ਨੇ ਕਿਸ ਤਰ੍ਹਾਂ ਮਨੁੱਖੀ ਸੰਵੇਦਨਾ ਨੂੰ ਸਾਹਿਤਕ ਰੂਪ ਦਿੱਤਾ । ਪੰਜਾਬੀ ਸਾਹਿਤ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਵਿਸ਼ੇਸ਼ ਸਥਾਨ ਹੈ ਉਸ ਦੀਆਂ ਰਚਨਾਵਾਂ ਵਿੱਚ ਨਾਰੀ ਮਨ ਦੀਆਂ ਕੁੰਠਾਵਾਂ ਸੰਵੇਦਨਾਵਾਂ ਅਤੇ ਔਰਤ ਦੀ ਤਰਾਦਿਕ ਸਥਿਤੀ ਨੂੰ ਗਹਿਰਾਈ ਨਾਲ ਪੇਸ਼ ਕੀਤਾ ਜਾਂਦਾ ਹੈ। ਪਿੰਜਰ ਨਾਵਲ ਉਸ ਦੀ ਇੱਕ ਪ੍ਰਸਿੱਧ ਰਚਨਾ ਹੈ ਜਿਸ ਵਿੱਚ ਉਸ ਨੇ 1947 ਦੀ ਵੰਡ ਨਾਲ ਜੁੜੀ ਮਨੁੱਖੀ ਤਰਾਸਦੀ ਨੂੰ ਕੇਂਦਰ ਵਿੱਚ ਰੱਖਿਆ ਹੈ। ਪੰਜਾਬੀ ਸਾਹਿਤ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਨਾਂ ਸੰਵੇਦਨਸ਼ੀਲ ਲੇਖਿਕਾ ਵਜੋਂ ਲਿਆ ਜਾਂਦਾ। ਉਸ ਨੇ ਆਪਣੀਆਂ ਰਚਨਾਵਾਂ ਵਿੱਚ ਔਰਤ ਦੇ ਸੰਘਰਸ਼ ਅਤੇ ਤਰਾਸਦੀ ਦੀ ਗੱਲ ਕੀਤੀ ਹੈ ।

KEYWORDS: ਔਰਤ, ਵੰਡ, ਪੀੜਾ, ਸਥਿਤੀ, ਪਿੰਜਰ , ਤਰਸਦੀ ਅਤੇ ਆਤਮਿਕ ਟੁੱਟ ਭੱਜ।

Download the Fulltext

Download the Certificate of Author

Leave a Reply

Quick Navigation