ਰਮੇਸ਼ ਕੁਮਾਰ ਰਚਿਤ ਬੇਤੁੱਕ ਬੇਲਗਾਮ : ਸਮਾਜਿਕ ਤੇ ਮਨੋਵਿਗਿਆਨਕ ਸਰੋਕਾਰਾਂ ਦਾ ਵਿਸ਼ਲੇਸ਼ਣ

PAPER ID: JPI/Vol. 1 (IV and V ) /Oct. to March 2026 /1-5/1

AUTHOR: ਰਾਣੀ ਦੇਵੀ (Rani Kamboj )

TITLE : ਰਮੇਸ਼ ਕੁਮਾਰ ਰਚਿਤ ਬੇਤੁੱਕ ਬੇਲਗਾਮ : ਸਮਾਜਿਕ ਤੇ ਮਨੋਵਿਗਿਆਨਕ ਸਰੋਕਾਰਾਂ ਦਾ ਵਿਸ਼ਲੇਸ਼ਣ

ABSTRACT: ਰਮੇਸ਼ ਕੁਮਾਰ ਦਾ ਕਾਵਿ-ਸੰਗ੍ਰਹਿ ਬੇਤੁੱਕ ਬੇਲਗਾਮ ਸਮਕਾਲੀ ਪੰਜਾਬੀ ਕਵਿਤਾ ਵਿੱਚ ਪੇਸ਼ ਹੋਏ ਮਾਨਵਵਾਦੀ ਭਵਿੱਖਮੁਖੀ ਦ੍ਰਿਸ਼ਟੀਕੋਣ ਦੀ ਰਚਨਾਤਮਕ ਅਤੇ ਵਿਚਾਰਧਾਰਕ ਪੁਣ-ਛਾਣ ਕਰਦਾ ਹੈ। ਇਹ  ਵਰਤਮਾਨ ਸਮਾਜਿਕ-ਆਰਥਿਕ ਪ੍ਰਣਾਲੀ ਦੇ ਵਿਕੇਂਦਰੀਕਰਨ ਦੇ ਸੰਦਰਭ ਵਿੱਚ ਪੱਛਮੀਕਰਨ ਅਤੇ ਖਪਤਵਾਦ ਦੁਆਰਾ ਮਨੁੱਖ ਦੇ ਬੇਲਗਾਮ ਅਸਤਿਤਵ ਦੇ ਪਤਨ ਦੀ ਬਾਤ ਪਾਉਂਦਾ ਹੈ। ਬੇਤੁੱਕ ਬੇਲਗਾਮ ਉਸ ਦੇ ਕਾਵਿ-ਸਫ਼ਰ ਦਾ ਇੱਕ ਮਹੱਤਵਪੂਰਨ ਪੜਾਅ ਦਰਸਾਉਂਦਾ ਹੈ, ਜਿੱਥੇ ਉਸਦੀ ਦ੍ਰਿਸ਼ਟੀ ਵਧੇਰੇ ਸ਼ੂਖਮ ਹੋ ਜਾਂਦੀ ਹੈ। ਇਹ ਮੁੱਖ ਤੌਰ ਤੇ ਰਿਸ਼ਤਿਆਂ ਵਿੱਚ ਨਿਘਾਰ, ਅੰਨ੍ਹਾ-ਭੌਤਿਕਵਾਦ, ਰਾਜਨੀਤਿਕ ਬੇਭਰੋਸਗੀ ਅਤੇ ਆਧੁਨਿਕ ਜੀਵਨ ਦੀ ਅਰਥਹੀਣ ਭੱਜ-ਦੌੜ ਨੂੰ ਦਰਸਾਉਂਦਾ ਹੈ। ਮਨੁੱਖ ਤਕਨੀਕੀ ਵਿਕਾਸ ਦੇ ਬਾਵਜੂਦ ਇੱਕ ਬੇਲਗਾਮ ਘੋੜੇ ਵਾਂਗ ਭਟਕਦਾ ਨਜ਼ਰ ਆਉਦਾ ਹੈ, ਜਿਸ ਉਤੇ ਨਾ ਤਾਂ ਸਮਾਜਿਕ ਨਿਯਮਾਂ ਦਾ ਕੰਟਰੋਲ ਹੈ ਅਤੇ ਨਾ ਹੀ ਨੈਤਿਕ ਕਦਰਾਂ-ਕੀਮਤਾਂ ਦਾ। ਕਵੀ ਦੀ ਨਜ਼ਰ ਸਮਾਜ ਦੇ ਕਾਰਪੋਰੇਟਿਕਕਰਨ ਅਤੇ ਮਨੁੱਖੀ ਕਿਰਤ ਦੇ ਮੰਡੀਕਰਨ ਤੇ ਤਿੱਖਾ ਪ੍ਰਹਾਰ ਕਰਦੀ ਹੈ। ਬੇਤੁੱਕ ਬੇਲਗਾਮ ਨੂੰ ਗਹਰਾਈ ਨਾਲ ਵਾਚਦੇ ਹੋਏ ਇਹ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਕਵਿਤਾ ਸਿਰਫ਼ ਸ਼ਬਦਾਂ ਦੀ ਖੇਡ ਨਹੀਂ, ਬਲਕਿ ਇੱਕ ਡੂੰਘੀ ਵਿਚਾਰਧਾਰਕ ਨਜ਼ਰ ਨਾਲ ਭਵਿੱਖ ਨੂੰ ਉਜਾਗਰ ਕਰਨ ਵਾਲੀ ਤਾਕਤ ਹੈ। ਇਸਦੇ ਨਾਲ ਹੀ ਅਸੀਂ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵਿਅੰਗ ਸਿਰਫ਼ ਹਾਸੇ ਦਾ ਹਥਿਆਰ ਨਹੀਂ, ਸਗੋਂ ਸਮਾਜ ਦੇ ਖੋਖਲੇਪਨ ਨੂੰ ਚੀਰ ਕੇ ਭਵਿੱਖੀ ਰਾਹ ਵਿਖਾਉਣ ਦਾ ਉਪਰਾਲਾ ਹੈ।   

KEYWORDS: ਬੇਤੁੱਕ ਬੇਲਗਾਮ, ਰਾਜਨੀਤਿਕ ਬੇਭਰੋਸਗੀ, ਅਸਤਿਤਵ, ਖਪਤਵਾਦ,

Download the Fulltext

 Download the Certificate of Author

Leave a Reply

Quick Navigation