PAPER ID: JPI/Vol. 1 (IV and V ) /Oct. to March 2026 /6-13/2
AUTHOR: ਕਿਰਨਦੀਪ ਕੌਰ (kirandeep Kaur)
TITLE : ਬ੍ਰਿਜ ਲਾਲ ਸ਼ਾਸਤਰੀ ਦੇ ਨਾਟਕ ‘ਪੂਰਨ’ ਦਾ ਨਾਰੀਵਾਦੀ ਅਤੇ ਸਮਾਜਿਕ ਵਿਸ਼ਲੇਸ਼ਣ
ABSTRACT: ਲਗਪਗ ਹਰ ਇੱਕ ਕਾਲ ਵਿਚ ਨਵੀਂ ਚੇਤਨਾ ਵਿਕਸਤ ਹੁੰਦੀ ਰਹਿੰਦੀ ਹੈ। ਇਹ ਚੇਤਨਾ ਕੁਝ ਨਵਾਂ ਸਿਰਜਣ ਲਈ ਉਕਸਾਉਂਦੀ ਹੋਈ ਪੁਰਾਣੀਆਂ ਰਚਨਾਵਾਂ ਨਾਲ ਸੰਵਾਦ ਰਚਾ ਕੇ ਉਸ ਵਿੱਚ ਰਹਿ ਗਈਆਂ ਕੁਝ ਕਮੀਆਂ ਨੂੰ ਆਪਣੇ ਅਨੁਕੂਲ ਨਵਾਂ ਰੂਪ ਦੇ ਕੇ ਪੇਸ਼ ਕਰਨ ਲਈ ਪ੍ਰੇਰਿਤ ਕਰਦੀ ਹੈ। ਸਮੇਂ ਦੇ ਬਦਲਾਅ ਅਨੁਸਾਰ ਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ ਤੇ ਚੇਤਨਾ ਵੀ। ਇਸ ਬਦਲਾਵ ਕਰਕੇ ਹੀ ਹਰੇਕ ਰਚਨਾ ਦਾ ਕੁਝ ਸਮੇਂ ਬਾਅਦ ਸੁਭਾਅ ਬਦਲ ਜਾਂਦਾ ਹੈ। ਇਹ ਬਦਲਾਅ ਕਰਕੇ ਹੀ ਪਰੰਪਰਕ ਕਥਾਵਾਂ ਪ੍ਰੰਪਰਕ ਨਾ ਰਹਿੰਦੀਆਂ ਹੋਈਆਂ ਸਮੇਂ ਦੇ ਬਦਲਾਅ ਦੇ ਨਾਲ-ਨਾਲ ਨਵੇਂ ਯੁੱਗ ਵਿਚ ਪ੍ਰਵੇਸ਼ ਕਰਦੀਆਂ ਰਹਿੰਦੀਆਂ ਹਨ ਤੇ ਇਨ੍ਹਾਂ ਦਾ ਟੈਕਸਟ ਰੂਪ ਵੀ ਬਦਲਦਾ ਰਹਿੰਦਾ ਹੈ। ਇਸੇ ਪ੍ਰਕਾਰ ‘ਪੂਰਨ ਭਗਤ’ ਦੀ ਲੋਕ ਕਥਾ ਨੂੰ ਪਹਿਲਾਂ ਕਾਦਰਯਾਰ ਨੇ ਕਿੱਸੇ ਦੇ ਰੂਪ ‘ਚ ਪੇਸ਼ ਕੀਤਾ ਅਤੇ ਫਿਰ ਇਹ ਕਥਾ ਸਮੇਂ ਦੇ ਅਨੁਸਾਰ ਵੱਖ-ਵੱਖ ਰੂਪਾਂ ‘ਚ ਵਿਕਸਤ ਹੋਈ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਦੀ ਹੋਈ ਵੇਖੀ ਜਾ ਸਕਦੀ ਹੈ।
KEYWORDS: ਬ੍ਰਿਜ ਲਾਲ ਸ਼ਾਸਤਰੀ, ਪੂਰਨ, ਪੰਜਾਬੀ ਨਾਟਕ, ਲੋਕ-ਕਥਾ, ਨਾਰੀਵਾਦੀ ਨਜ਼ਰੀਆ,ਪਾਤਰ ਵਿਸ਼ਲੇਸ਼ਣ
