PAPER ID: JPI/(Vol. 2 issue II ) /April to June 2026 /7-14/2
AUTHOR: ਡਾ. ਲਤਾ ਖੇੜਾ
AUTHOR: ਹਰਵਿੰਦਰ ਕੌਰ [i] (Harvinder kaur ) ਗੁਰਦੱਤ ਸਿੰਘ [ii] Gurudatt Singh)
TITLE : ਜਿੰਦਰ ਦੀ ਕਹਾਣੀ ਸੇਫਟੀ ਕਿੱਟ : ਡਰ, ਅਸੁਰੱਖਿਆ ਅਤੇ ਮਨੁੱਖੀ ਸੰਵੇਦਨਾ ਦਾ ਅਧਿਐਨ
ABSTRACT:-ਸਮਕਾਲੀ ਪੰਜਾਬੀ ਕਹਾਣੀ ਜਗਤ ਵਿੱਚ ਕਹਾਣੀਕਾਰ ਜਿੰਦਰ ਦਾ ਵਿਸ਼ੇਸ਼ ਸਥਾਨ ਹੈ। ਉਸ ਦੀ ਕਹਾਣੀ-ਕਲਾ ਸਮਕਾਲੀ ਸਮਾਜ ਦੇ ਬਦਲਦੇ ਸਰੋਕਾਰਾਂ, ਮਨੁੱਖੀ ਜੀਵਨ ਦੀਆਂ ਜਟਿਲਤਾਵਾਂ ਅਤੇ ਸਮਾਜਿਕ ਵਿਸੰਗਤੀਆਂ ਨੂੰ ਯਥਾਰਥਵਾਦੀ ਅਤੇ ਸੰਵੇਦਨਸ਼ੀਲ ਦ੍ਰਿਸ਼ਟੀ ਨਾਲ ਪੇਸ਼ ਕਰਦੀ ਹੈ। ਜਿੰਦਰ ਦੀਆਂ ਕਹਾਣੀਆਂ ਵਿੱਚ ਆਮ ਮਨੁੱਖ ਦੀਆਂ ਮਾਨਸਿਕ, ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਦੇ ਨਾਲ-ਨਾਲ ਔਰਤ ਦੀ ਹੋਂਦ, ਨਾਰੀ-ਚੇਤਨਾ, ਲਿੰਗਕ ਸ਼ੋਸ਼ਣ, ਪਰਵਾਸੀ ਜੀਵਨ, ਇਕੱਲਾਪਣ, ਬਦਲਦੇ ਰਿਸ਼ਤਾ-ਨਾਤਾ ਪ੍ਰਬੰਧ ਅਤੇ ਮਨੁੱਖੀ ਸੰਵੇਦਨਾ ਜਿਹੇ ਸਰੋਕਾਰ ਪ੍ਰਮੁੱਖ ਰੂਪ ਵਿੱਚ ਉੱਭਰਦੇ ਹਨ। ਉਹ ਔਰਤ ਨੂੰ ਕੇਵਲ ਪੀੜਤ ਜਾਂ ਹਾਸ਼ੀਏ ’ਤੇ ਧੱਕੀ ਹੋਈ ਹੋਂਦ ਵਜੋਂ ਪੇਸ਼ ਨਹੀਂ ਕਰਦਾ ਬਲਕਿ ਉਸ ਦੀ ਚੇਤਨਾ, ਆਤਮ-ਵਿਸ਼ਵਾਸ ਅਤੇ ਆਪਣੇ ਜੀਵਨ ਪ੍ਰਤੀ ਫ਼ੈਸਲਾ ਲੈਣ ਦੀ ਸਮਰੱਥਾ ਨੂੰ ਵੀ ਰੇਖਾਂਕਿਤ ਕਰਦਾ ਹੈ। ਵਿਸ਼ੇਸ਼ ਤੌਰ ’ਤੇ ‘ਸੇਫ਼ਟੀ ਕਿੱਟ’ ਜਿਹੀ ਕਹਾਣੀ ਰਾਹੀਂ ਲੇਖਕ ਪ੍ਰਵਾਸੀ ਜੀਵਨ ਵਿੱਚ ਔਰਤ ਦੀ ਅਸੁਰੱਖਿਆ, ਲਿੰਗਕ ਹਿੰਸਾ ਦੇ ਡਰ ਅਤੇ ਉਸ ਤੋਂ ਉੱਭਰਨ ਲਈ ਲੋੜੀਂਦੀ ਮਾਨਸਿਕ ਚੇਤਨਾ ਨੂੰ ਪ੍ਰਗਟਾਉਂਦਾ ਹੈ। ਉਸ ਦੇ ਪਾਤਰ ਬਦਲਦੇ ਸਮਾਜਕ ਹਾਲਾਤਾਂ ਨਾਲ ਸੰਘਰਸ਼ ਕਰਦਿਆਂ ਆਪਣੀ ਹੋਂਦ ਅਤੇ ਪਛਾਣ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਕਹਾਣੀਕਾਰ ਦੀ ਭਾਸ਼ਾ ਸਹਿਜ, ਸੰਵਾਦਮਈ ਅਤੇ ਪਾਤਰਾਂ ਦੇ ਸਮਾਜਿਕ-ਮਾਨਸਿਕ ਪਿਛੋਕੜ ਦੇ ਅਨੁਕੂਲ ਹੈ। ਜਿੰਦਰ ਦੀ ਕਹਾਣੀ-ਰਚਨਾ ਸਮਕਾਲੀ ਪੰਜਾਬੀ ਸਮਾਜ ਦੀਆਂ ਬਦਲਦੀਆਂ ਹਕੀਕਤਾਂ ਅਤੇ ਮਨੁੱਖੀ ਜੀਵਨ ਦੇ ਅੰਦਰੂਨੀ ਸੰਘਰਸ਼ਾਂ ਨੂੰ ਸਮਝਣ ਲਈ ਸਾਰਥਿਕ ਸਾਹਿਤਕ ਦਸਤਾਵੇਜ਼ ਹੈ।
KEYWORDS:ਡਰ, ਅਸੁਰੱਖਿਆ, ਮਾਨਸਿਕ ਸੰਘਰਸ਼, ਸਮਾਜਿਕ ਸਿਸਟਮ, ਪਰਵਾਸ, ਭੂ-ਹੇਰਵਾ, ਸੈਕਸ-ਸਿੱਖਿਆ
