PAPER ID: JPI/(Vol. 2 issue II ) /April to June 2026 /1-6/1
AUTHOR: ਹਰਵਿੰਦਰ ਕੌਰ [i] (Harvinder kaur ) ਗੁਰਦੱਤ ਸਿੰਘ [ii] Gurudatt Singh)
TITLE : ਭਾਈ ਵੀਰ ਸਿੰਘ ਦੇ ਨਾਵਲ ‘ਸੁੰਦਰੀ’ ਦੀ ਇਤਿਹਾਸਕ ਮਹੱਤਤਾ
ABSTRACT::- ਭਾਈ ਵੀਰ ਸਿੰਘ ਪੰਜਾਬੀ ਸਾਹਿਤ ਦੇ ਮੋਢੀ ਨਾਵਲਕਾਰ, ਕਵੀ ਅਤੇ ਸਿੱਖ ਪੁਨਰਜਾਗਰਣ ਦੇ ਪ੍ਰਮੁੱਖ ਆਗੂ ਸਨ। ਉਨ੍ਹਾਂ ਦਾ ਨਾਵਲ ‘ਸੁੰਦਰੀ’ ਪੰਜਾਬੀ ਦੇ ਪਹਿਲੇ ਸਫ਼ਲ ਇਤਿਹਾਸਕ ਨਾਵਲਾਂ ਵਿੱਚ ਗਿਣਿਆ ਜਾਂਦਾ ਹੈ। ਇਹ ਨਾਵਲ ਅਠਾਰਵੀਂ ਸਦੀ ਦੇ ਅਖੀਰਲੇ ਦਹਾਕੇ (1898) ਦੇ ਪੰਜਾਬ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜੀਵਨ ਦਾ ਯਥਾਰਥਕ ਚਿੱਤਰ ਪੇਸ਼ ਕਰਦਾ ਹੈ। ਨਾਵਲ ਵਿੱਚ ਮੁਗਲ ਸ਼ਾਸਨ ਦੇ ਅਤਿਆਚਾਰਾਂ, ਸਿੱਖਾਂ ਦੇ ਸੰਘਰਸ਼ ਅਤੇ ਖਾਲਸਾ ਪੰਥ ਦੀ ਮਹਾਨ ਪਰੰਪਰਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਹੈ। ਇਸ ਦੀ ਨਾਇਕਾ ਸੁੰਦਰੀ ਸਿੱਖ ਆਦਰਸ਼ਾਂ, ਨਾਰੀ-ਸਸ਼ਕਤੀਕਰਨ, ਤਿਆਗ, ਸੇਵਾ ਅਤੇ ਧਾਰਮਿਕ ਨਿਸ਼ਠਾ ਦਾ ਪ੍ਰਤੀਕ ਹੈ। ਇਹ ਨਾਵਲ ਸਿੱਖ ਇਤਿਹਾਸ ਦੇ ਮਹੱਤਵਪੂਰਨ ਦੌਰ ਨੂੰ ਸਾਹਿਤਕ ਰੂਪ ਵਿੱਚ ਜੀਵੰਤ ਕਰਦਾ ਹੈ। ਭਾਈ ਵੀਰ ਸਿੰਘ ਨੇ ਇਤਿਹਾਸਕ ਤੱਥਾਂ ਅਤੇ ਕਲਪਨਾ ਦਾ ਸੁਮੇਲ ਕਰਕੇ ਪਾਠਕਾਂ ਵਿੱਚ ਸਿੱਖ ਵਿਰਸੇ ਪ੍ਰਤੀ ਚੇਤਨਾ ਅਤੇ ਗੌਰਵ ਦੀ ਭਾਵਨਾ ਪੈਦਾ ਕੀਤੀ। ਨਾਵਲ ‘ਸੁੰਦਰੀ’ ਸਿਰਫ਼ ਇੱਕ ਸਾਹਿਤਕ ਰਚਨਾ ਹੀ ਨਹੀਂ, ਸਗੋਂ ਪੰਜਾਬ ਦੇ ਇਤਿਹਾਸ, ਸੱਭਿਆਚਾਰ ਅਤੇ ਸਿੱਖ ਮੁੱਲਾਂ ਦਾ ਮਹੱਤਵਪੂਰਨ ਦਸਤਾਵੇਜ਼ ਵੀ ਹੈ। ਹਥਲੇ ਖੋਜ-ਪੱਤਰ ਵਿੱਚ ਨਾਵਲ ਦੇ ਇਤਿਹਾਸਕ ਪਿਛੋਕੜ, ਇਤਿਹਾਸਕ ਤੱਥਾਂ ਦੀ ਪੇਸ਼ਕਾਰੀ ਅਤੇ ਇਸ ਦੇ ਸਮਾਜਿਕ-ਸੱਭਿਆਚਾਰਕ ਮਹੱਤਵ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਸਾਡੇ ਖੋਜ-ਪੱਤਰ ਦਾ ਕੇਂਦਰੀਕਰਨ ਸੁੰਦਰੀ ਨਾਵਲ ਦੀ ਇਤਿਹਾਸਕ ਮਹੱਤਤਾ ਨੂੰ ਬਿਆਨ ਕਰਨਾ ਹੈ।
KEYWORDS: ਇਤਿਹਾਸਕ ਮਹੱਤਤਾ, ਇਤਿਹਾਸਕ ਦ੍ਰਿਸ਼ਟੀ, ਆਦਰਸ਼ਵਾਦ, ਰਹੱਸਵਾਦ, ਹਕੁਮਤ, ਜ਼ੁਲਮ, ਬਗਾਵਤ।
